Patiala: January 20, 2018
UGC Sponsored One-Day Subject centred Faculty Development Programme held at Multani Mal Modi College, Patiala
M M Modi College, Patiala organized UGC sponsored, one-day faculty development programme today. This programme was subject-centred and therefore each department invited the subject experts who shared their insights on the relevant issues of their respective areas. Principal Dr. Khushvinder Kumar welcomed the speakers and said that such programmes are designed to both deepen and widen the knowledge of the faculty. He congratulated all the departments for inviting the best speakers in their subjects and making the programme successful.
Dr. Satinder Singh, former Pro-Vice Chancellor, GNDU, Amritsar spoke on ‘Punjabi Adhiapan: Viharik Chunotiyan’, Dr. Swaraj Raj, Dean Faculty of Languages, Guru Granth Sahib World University, Fatehgarh Sahib talked about ‘Philosophical Discourse on ‘Existentialism’, Dr. H. S. Bhatti Dept. of Sociology, Punjabi University, Patiala spoke on ‘Crisis of Relationships in Academic Institutes’, Dr. Keya Dharamvir, Dept. of Physics, Panjab University, Chandigarh talked about ‘Raman’s Work and his Institutions’, Dr. Vikas Bist, Dept. of Mathematics, Panjab University, Chandigarh spoke on ‘The Number Pie (p)’, Dr. Manish Kumar Jindal, Department of Computer Science and Applications, Panjab University Regional Centre, Mukatsar discussed about ‘Captcha: A view from Document Analysis and Recognition’, Dr. Balvir Kumar, Simar Biotech, Patiala spoke about ‘Entrepreneurship’, Prof. Amardev Singh, EDIC Department, NITTTR, Chandigarh talked about ‘Intellectual Property Rights (IPRs)’.
Mementoes were presented to the speakers on the occasion. Vice Principal Prof. Nirmal Singh conducted the stage and presented the vote of thanks. All the faculty members attended the programme and participated enthusiastically to discuss subject related issues.
ਪਟਿਆਲਾ: 20 ਜਨਵਰੀ, 2018
ਮੁਲਤਾਨੀ ਮੱਲ ਮੋਦੀ ਕਾਲਜ ਵਿੱਚ ਇੱਕ ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ
ਅੱਜ ਇੱਥੇ ਮੁਲਤਾਨੀ ਮੱਲ ਮੋਦੀ ਕਾਲਜ ਵਿੱਚ ਯੂ.ਜੀ.ਸੀ. ਵਲੋਂ ਪ੍ਰਾਯੋਜਿਤ ਇੱਕ ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਵਿਸ਼ਾ ਅਧਾਰਿਤ ਹੋਣ ਕਰਕੇ, ਹਰੇਕ ਵਿਭਾਗ ਨੇ ਆਪਣੇ ਤੌਰ ਤੇ ਵਿਸ਼ਾ ਅਤੇ ਵਿਸ਼ਾ-ਮਾਹਿਰ ਦੀ ਚੋਣ ਕੀਤੀ ਸੀ। ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਆਏ ਵਿਸ਼ਾ ਮਾਹਿਰਾਂ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਇਸ ਨਾਲ ਫੈਕਲਟੀ ਦੇ ਗਿਆਨ ਵਿੱਚ ਡੁੰਘਾਈ ਅਤੇ ਵਿਸ਼ਾਲਤਾ ਆਵੇਗੀ ਅਤੇ ਉਨ੍ਹਾਂ ਦੀ ਕਲਾਸ-ਰੂਮ ਮੁਹਾਰਤ ਵਿੱਚ ਹੋਰ ਨਿਖ਼ਾਰ ਆਵੇਗਾ। ਇਸ ਪ੍ਰੋਗਰਾਮ ਦੀ ਸਫ਼ਲਤਾ ਲਈ ਉਨ੍ਹਾਂ ਨੇ ਸਾਰੇ ਵਿਭਾਗਾਂ ਦੀ ਸ਼ਲਾਘਾ ਕੀਤੀ।
ਡਾ. ਸਤਿੰਦਰ ਸਿੰਘ, ਸਾਬਕਾ ਪ੍ਰੋ-ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ‘ਪੰਜਾਬੀ ਅਧਿਆਪਨ: ਵਿਹਾਰਕ ਚੁਣੌਤੀਆਂ’, ਡਾ. ਸਵਰਾਜ ਰਾਜ, ਡੀਨ ਭਾਸ਼ਾਵਾਂ, ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਨੇ ‘ਅਸਤਿਤਵਵਾਦ’, ਡਾ. ਹਰਵਿੰਦਰ ਸਿੰਘ ਭੱਟੀ, ਸਮਾਜ ਵਿਗਿਆਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ‘ਅਕਾਦਮਿਕ ਅਦਾਰਿਆਂ ਵਿੱਚ ਆਪਸੀ ਸਬੰਧਾਂ ਦੇ ਸੰਕਟ’, ਡਾ. ਕੇਆ ਧਰਮਵੀਰ, ਭੌਤਿਕ ਵਿਗਿਆਨ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ‘ਰਮਨ ਦਾ ਕੰਮ ਅਤੇ ਉਹਦੀਆਂ ਸੰਸਥਾਵਾਂ’, ਡਾ. ਵਿਕਾਸ ਬਿਸ਼ਟ, ਗਣਿਤ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ‘ਦਿ ਨੰਬਰ ਪਾਈ’, ਡਾ. ਮਨੀਸ਼ ਕੁਮਾਰ ਜਿੰਦਲ, ਕੰਪਿਊਟਰ ਸਾਇੰਸ ਵਿਭਾਗ, ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ, ਮੁਕਤਸਰ ਨੇ ‘ਕੈਪਚਾ: ਅ ਵਿਊ ਫਰਾਮ ਡਾਕਯੂਮੈਂਟ ਐਂਡ ਰੈਕਿਗਨੀਸ਼ਨ’, ਡਾ. ਬਲਵੀਰ ਕੁਮਾਰ, ਮਾਲਕ, ਸਿਮਰ ਬਾਇਓਟੈਕ, ਪਟਿਆਲਾ ਨੇ ‘ਐਂਟਰਪ੍ਰੀਨਯੋਰਸ਼ਿਪ’, ਪ੍ਰੋ. ਅਮਰਦੇਵ ਸਿੰਘ, ਈ.ਡੀ.ਆਈ.ਸੀ. ਵਿਭਾਗ, ਚੰਡੀਗੜ੍ਹ ਨੇ ‘ਬੌਧਿਕ ਸੰਪਤੀ ਦੇ ਹੱਕ’ ਵਿਸ਼ਿਆਂ ਤੇ ਆਪਣੇ ਵਿਚਾਰ ਪੇਸ਼ ਕੀਤੇ।
ਇਸ ਮੌਕੇ ਵਿਸ਼ਾ ਮਾਹਿਰਾਂ ਨੂੰ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਵਾਈਸ ਪ੍ਰਿੰਸੀਪਲ ਪ੍ਰੋ. ਨਿਰਮਲ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਪ੍ਰੋਗਰਾਮ ਵਿੱਚ ਸਾਰੇ ਵਿਭਾਗਾਂ ਦੇ ਅਧਿਆਪਕਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਆਪਣੇ ਵਿਸ਼ਿਆਂ ਸਬੰਧੀ ਜਾਣਕਾਰੀ ਲਈ ਵਿਚਾਰ-ਵਟਾਂਦਰਾ ਕੀਤਾ।